td { font-family:"Nirmala" ; }

SECRETARY'S MESSAGE


ਸ. ਇੰਦਰਜੀਤ ਸਿੰਘ
ਸਕੱਤਰ

ਸਤਿਕਾਰਤ ਇਲਾਕਾ ਨਿਵਾਸੀਓ

ਸਾਡੇ ਇਲਾਕੇ ਦਾ ਵਿਦਿਅਕ ਅਦਾਰਾ ਪਬਲਿਕ ਕਾਲਜ ਸਮਾਣਾ ਉਹ ਚਾਨਣ ਮੁਨਾਰਾ ਹੈ ਜੋ ਆਲੇ ਦੁਆਲੇ, ਦੇਸ਼ ਵਿਦੇਸ਼ ਵਿਚ ਆਪਣਾ ਮੁਕਾਮ ਹਾਸਲ ਕਰ ਚੁੱਕਾ ਹੈ। ਕਾਲਜ ਨੇ ਅਕਾਦਮਿਕ, ਖੇਡਾਂ, ਸੱਭਿਆਚਾਰਕ ਆਦਿ ਹਰ ਖੇਤਰ ਵਿੱਚਲੀਆਂ ਵਿਭਿੰਨ ਗਤੀਵਿਧੀਆਂ ਵਿੱਚ ਚੰਗੀਆਂ ਮੱਲਾਂ ਮਾਰੀਆਂ ਹਨ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਪਛੜੇ ਇਲਾਕੇ ਦੀਆਂ ਵਿਦਿਅਕ ਜ਼ਰੂਰਤਾਂ ਨੂੰ ਸਮਝਦਿਆਂ ਇਹ ਸੰਸਥਾ ਮੋਹਰੀ ਹੋ ਕੇ ਰੋਲ ਅਦਾ ਕਰ ਰਹੀ ਹੈ ਇਸੇ ਲਈ ਪੇਂਡੂ ਇਲਾਕੇ ਵਿੱਚ ਵਿਦਿਆ ਦਾ ਗਿਣਾਤਮਕ ਤੇ ਗੁਣਾਤਮਕ ਵਿਸਥਾਰ ਕਰਦਿਆਂ ਇਹ ਕਾਲਜ ਇਲਾਕੇ ਦਾ ਰਿਣੀ ਰਹੇਗਾ। ਆਪ ਜੀ ਦੇ ਸਹਿਯੋਗ ਨਾਲ ਇਸ ਸੰਸਥਾ ਦਾ ਜਿਸ ਮੰਤਵ ਨੂੰ ਲੈ ਕੇ ਆਗਾਜ਼ ਕੀਤਾ ਗਿਆ ਸੀ ਕਿ ਵਿਦਿਆ ਨੂੰ ਉਨਾਂ ਵਿਦਿਆਰਥੀਆਂ ਤੱਕ ਪਹੁੰਚਾਉਣਾ ਹੈ ਜੋ ਕਿਸੇ ਨਾ ਕਿਸੇ ਥੁੜ ਵਿੱਚ ਗ੍ਰਸਤ ਹਨ। ਆਪਣੀ ਉਸੇ ਹੀ ਲੀਹ ਤੇ ਚੱਲ ਰਿਹਾ ਕਾਲਜ ਆਪਣੇ ਮਿੱਥੇ ਟੀਚੇ ਨੂੰ ਪੂਰਾ ਕਰਦਾ ਆ ਰਿਹਾ ਹੈ। ਜਿਸ ਦੇ ਲਈ ਮਾਪਿਆਂ ਦਾ, ਕਾਲਜ ਪਿ੍ੰਸੀਪਲ, ਕਾਲਜ ਮੈਨੇਜਮੈਂਟ, ਕਾਲਜ ਸਟਾਫ਼ ਟੀਚਿੰਗ ਤੇ ਨਾਨ ਟੀਚਿੰਗ ਦਾ ਪੂਰਨ ਯੋਗਦਾਨ ਹੈ। ਇਸ ਸੰਸਥਾ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨਿਖਾਰਨ, ਆਰਥਿਕ ਪੱਖੋਂ ਕਮਜ਼ੋਰ ਜਾਇਜ਼ ਵਿਦਿਆਰਥੀ ਨੂੰ ਉਪਰ ਚੁੱਕਣ ਲਈ ਫੀਸ ਮੁਆਫ਼, ਵਜੀਫੇ ਤੇ ਬੱਸ ਦੀ ਸਹੂਲਤ ਆਦਿ ਪ੍ਰਦਾਨ ਕੀਤੀ ਜਾਂਦੀ ਹੈ। ਇਸ ਕਾਲਜ ਵਿੱਚ ਸਿੱਖਿਆ ਦੀਆਂ ਆਧੁਨਿਕ ਲੋੜਾਂ ਨੂੰ ਮੁੱਖ ਰੱਖ ਕੇ ਵਿਦਿਆਰਥੀਆਂ ਦੀਆਂ ਵਿਦਿਅਕ ਜਰੂਰਤਾਂ ਤਹਿਤ ਗਰੈਜੂਏਟ ਕੋਰਸ, ਪੋਸਟ ਗਰੈਜੂਏਟ ਕੋਰਸ ਤੋਂ ਬਿਨਾਂ ਪ੍ਰੋਫੈਸ਼ਨਲ ਕੋਰਸ ਵੀ ਇੱਥੇ ਚਲਾਏ ਜਾ ਰਹੇ ਹਨ। ਵਿਦਿਆਰਥੀਆਂ ਦੇ ਪਿਛੋਕੜ, ਗਿਆਨ, ਵਾਤਾਵਰਣ ਨੂੰ ਧਿਆਨ ਦਿੰਦਿਆਂ ਵਿਦਿਆ ਦੇਣ ਦੇ ਵੱਖੋ ਵੱਖਰੇ ਢੰਗਾਂ ਨੂੰ ਅਪਨਾਇਆ ਜਾ ਰਿਹਾ ਹੈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਵੈ-ਨਿਰਭਰ ਬਣਾਉਣਾ ਹੈ। ਕੋਵਿਡ ਪੀਰੀਅਡ ਵਿੱਚ ਤਕਨਾਲੋਜੀ ਦੀ ਵਰਤੋਂ ਕਰਦਿਆਂ ਇੰਟਰਨੈਟ ਦੇ ਰਾਹੀਂ ਵਿਦਿਆਰਥੀਆਂ ਨੂੰ ਪੜਾਉਣ ਲਈ ਕਾਲਜ ਦੇ ਮਿਹਨਤੀ ਅਧਿਆਪਕ ਨੇ ਆਪਣੇ ਤਨ ਮਨ ਨਾਲ ਸੇਵਾ ਨਿਭਾ ਰਹੇ ਹਨ। ਵਿਦਿਆਰਥੀਆਂ ਦੀ ਕਾਬਲੀਅਤ ਤੇ ਹੁਨਰਮੰਦੀ ਨੂੰ ਹੋਰ ਨਿਖ਼ਾਰਣ ਲਈ ਅਨੇਕਾਂ ਪ੍ਰਤਿਭਾ-ਭਾਲ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ। ਵਿਦਿਆਰਥੀਆਂ ਦੀ ਕਾਮਯਾਬੀ ਸਿਰਫ਼ ਕਾਲਜ ਦੀ ਹੀ ਨਹੀਂ ਬਲਕਿ ਇਲਾਕੇ ਦੀ ਕਾਮਯਾਬੀ ਹੈ। ਇਸ ਲਈ ਆਪਣੇ ਇਲਾਕੇ ਦਾ ਨਾਮ ਹੋਰ ਉੱਚਾ ਕਰਨ ਦੇ ਲਈ ਵਿਦਿਆਰਥੀਆਂ ਦੀ ਵਿਦਿਅਕ ਯੋਗਤਾ ਪੂਰੀ ਕਰਵਾਉਣ ਲਈ ਇਹ ਸੰਸਥਾ ਆਪ ਸਭ ਦਾ ਨਿੱਘਾ ਸਵਾਗਤ ਕਰਦੀ ਹੈ। ਆਓ ਆਪਣੇ ਬੱਚਿਆਂ ਨੂੰ ਆਪਣੇ ਇਲਾਕੇ ਦੇ ਵਿੱਚ ਹੀ ਚੰਗੀ ਵਿੱਦਿਆ ਦੇ ਕੇ ਸਫ਼ਲ ਬਣਾਈਏ। ਕਾਲਜ ਵਿਚ ਨਵੇਂ ਸੈਸ਼ਨ 2021-22 ਦਾ ਦਾਖਲਾ ਸ਼ੁਰੂ ਹੈ। ਵਿਦਿਆਰਥੀਆਂ ਦਾ ਵੱਧ ਤੋਂ ਵੱਧ ਦਾਖਲਾ ਕਰਵਾ ਕੇ ਆਪਣੇ ਇਲਾਕੇ ਦੀ ਜ਼ਿੰਮੇਵਾਰੀ ਨੂੰ ਸਮਝੀਏ।


ਸ. ਇੰਦਰਜੀਤ ਸਿੰਘ
ਸਕੱਤਰ